काउंसलर हरदीप सिंह बुटेरला ने ‘वन-महोत्सव सप्ताह’ के तहत पौधे लगाए
चंडीगढ़, 12 जुलाई:
नगर निगम के वार्ड नंबर 30 के काउंसलर हरदीप सिंह बुटेरला ने ‘वन-महोत्सव सप्ताह’ के तहत अपने वार्ड में मकान नंबर 215, 224, 256, 321, 327, 352, 361 और 318 के पास वाले पार्क में पौधा लगाने का अभियान शुरू किया। इलाके के लोगों ने पौधे लगाने के इस नेक काम में दिलचस्पी दिखाई और हरियाली के प्रति काउंसलर हरदीप सिंह बुटेरला की प्रतिबद्धता की सराहना भी की।

इस मौके पर बोलते हुए काउंसलर हरदीप सिंह बुटेरला ने कहा कि अपने वार्ड को हरा-भरा बनाने के मिशन के तहत अलग-अलग जगहों पर पौधे लगाने से उन्हें संतुष्टि मिलती है, क्योंकि वह अपने वार्ड के निवासियों को साफ और स्वस्थ वातावरण देने के लिए लगातार कोशिश कर रहे हैं।

काउंसलर हरदीप सिंह बुटेरला ने उम्मीद जताई कि वार्ड के निवासी भी इन पौधारोपण अभियानों में हिस्सा लेते रहेंगे, जिससे पेड़ लगाने के महत्व के बारे में लोगों में जागरूकता बढ़ाने में मदद मिलेगी।

इस मौके पर चरणजीत सिंह, गुरदीप सिंह, गर्ग साहिब, बंसी लाल, अशोक कुमार, रजनी, मनीषा और लक्ष्मी समेत कई अन्य लोग भी मौजूद थे।

Punjabi:👇

‘ਵਣ-ਮਹਾਂਉਤਸਵ ਹਫ਼ਤੇ ਦੇ ਹਿੱਸੇ ਵਜੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਲਗਾਏ ਪੌਦੇ
ਚੰਡੀਗੜ੍ਹ, 12 ਜੁਲਾਈ:
ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ‘ਵਣ-ਮਹਾਂਉਤਸਵ ਹਫ਼ਤੇ ਦੇ ਹਿੱਸੇ ਵਜੋਂ ਆਪਣੇ ਵਾਰਡ ਦੇ ਅੰਦਰ ਮਕਾਨ ਨੰਬਰ 215, 224, 256, 321, 327, 352, 361 ਅਤੇ 318 ਘਰਾਂ ਦੇ ਨਾਲ ਲੱਗਦੇ ਪਾਰਕ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਆਸ-ਪਾਸ ਦੇ ਲੋਕਾਂ ਨੇ ਪੌਦੇ ਲਗਾਉਣ ਦੇ ਇਸ ਨੇਕ ਕਾਰਜ ਵਿੱਚ ਦਿਲਚਸਪੀ ਦਿਖਾਈ ਅਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਹਰਿਆਵਲ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਆਪਣੇ ਵਾਰਡ ਨੂੰ ਹਰਾ-ਭਰਾ ਬਣਾਉਣ ਦੇ ਮਿਸ਼ਨ ਦੇ ਹਿੱਸੇ ਵਜੋਂ ਵੱਖ-ਵੱਖ ਥਾਵਾਂ ‘ਤੇ ਪੌਦੇ ਲਗਾਉਣ ਨਾਲ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ, ਕਿਉਂਕਿ ਉਹ ਆਪਣੇ ਵਾਰਡ ਦੇ ਵਸਨੀਕਾਂ ਲਈ ਇੱਕ ਸਾਫ਼ ਅਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹਨ।

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਉਮੀਦ ਪ੍ਰਗਟਾਈ ਕਿ ਵਾਰਡ ਦੇ ਵਸਨੀਕ ਵੀ ਇਨ੍ਹਾਂ ਪੌਦੇ ਲਗਾਉਣ ਦੀਆਂ ਮੁਹਿੰਮਾਂ ਵਿੱਚ ਹਿੱਸਾ ਲੈਂਦੇ ਰਹਿਣ, ਜਿਸ ਨਾਲ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਜਨਤਕ ਜਾਗਰੂਕਤਾ ਵਧਾਉਣ ਵਿੱਚ ਮੱਦਦ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ, ਗੁਰਦੀਪ ਸਿੰਘ, ਗਰਗ ਸਾਹਿਬ, ਬੰਸੀ ਲਾਲ, ਅਸ਼ੋਕ ਕੁਮਾਰ, ਰਜਨੀ ਮਨੀਸ਼ਾ ਅਤੇ ਲਕਸ਼ਮੀ ਆਦਿ ਵੀ ਹਾਜ਼ਰ ਸਨ।
#Like #ShareThisPost #comme





Source link